ਸਤਿੰਦਰ ਸਰਤਾਜ ਦੀ ਨਵੀਂ ਫ਼ਿਲਮ ‘ਇੱਕੋ-ਮਿੱਕੇ’ ਦਾ ਹੋਇਆ ਐਲਾਨ, ਅਗਲੇ ਸਾਲ ਹੋਵੇਗੀ ਰਿਲੀਜ਼



ਸਤਿੰਦਰ ਸਰਤਾਜ ਅਜਿਹਾ ਨਾਮ ਜਿਹੜਾ ਦੁਨੀਆ ਭਰ ‘ਚ ਹਰ ਇੱਕ ਮੰਚ ‘ਤੇ ਬੜ੍ਹੇ ਹੀ ਸਤਿਕਾਰ ਨਾਲ ਲਿਆ ਜਾਂਦਾ ਹੈ। ਪੰਜਾਬੀ ਗਾਇਕੀ ਅਤੇ ਅਤੇ ਸਿਨੇਮਾ ‘ਚ ਆਪਣਾ ਵਡਮੁੱਲਾ ਯੋਗਦਾਨ ਪਾਉਣ ਵਾਲੇ ਸਰਤਾਜ ਹੁਣ ਦਰਸ਼ਕਾਂ ਲਈ ਇੱਕ ਹੋਰ ਤੋਹਫ਼ਾ ਲੈ ਕੇ ਆ ਰਹੇ ਹਨ। ਜੀ ਹਾਂ ਦੱਸ ਦਈਏ ਉਹਨਾਂ ਦੀ ਨਵੀਂ ਫ਼ਿਲਮ ‘ਇੱਕੋ-ਮਿੱਕੇ’ ਦੀ ਪਹਿਲੀ ਝਲਕ ਸਾਹਮਣੇ ਆ ਚੁੱਕੀ ਹੈ ਜਿਸ ‘ਚ ਅਦਾਕਾਰ ਅਦਿਤੀ ਸ਼ਰਮਾ ਫੀਮੇਲ ਲੀਡ ‘ਚ ਨਜ਼ਰ ਆਵੇਗੀ। ਇਹ ਫ਼ਿਲਮ ਅਗਲੇ ਸਾਲ ਯਾਨੀ 2020 ਦੀ 13 ਮਾਰਚ ਨੂੰ ਰਿਲੀਜ਼ ਹੋਣ ਵਾਲੀ ਹੈ।

Comments